Similar Songs
Credits
PERFORMING ARTISTS
Prabh Gill
Performer
Desi Routz
Performer
COMPOSITION & LYRICS
Riaz Hussain
Composer
Lyrics
ਮੈਂ ਕਾਗ਼ਜ਼ ਦੀ ਬੇੜੀ, ਰੱਬਾ
ਤੂੰ ਮੈਨੂੰ ਪਾਰ ਲੰਘਾਇਆ
ਸ਼ੁਕਰ ਕਰਾਂ ਮੈਂ ਤੇਰਾ ਹਰ ਦਮ
ਮੈਂ ਜੋ ਮੰਗਿਆ ਸੋ ਪਾਇਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਜ਼ਿੰਦਗੀ ਰਹੀ ਐ...
ਜ਼ਿੰਦਗੀ ਰਹੀ ਐ ਗੁਜ਼ਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਆਮ ਰਹਾਂ ਯਾ ਖ਼ਾਸ ਹੋਵਾਂ, ਇਹ ਕਦੇ ਨਾ ਚਾਹਵਾਂ ਮੈਂ
ਮੁੱਲ ਮਿਹਨਤ ਦਾ ਪੈ ਜਾਵੇ, ਇਹ ਕਰਾਂ ਦੁਆਵਾਂ ਮੈਂ
ਆਮ ਰਹਾਂ ਯਾ ਖ਼ਾਸ ਹੋਵਾਂ, ਇਹ ਕਦੇ ਨਾ ਚਾਹਵਾਂ ਮੈਂ
ਮੁੱਲ ਮਿਹਨਤ ਦਾ ਪੈ ਜਾਵੇ, ਇਹ ਕਰਾਂ ਦੁਆਵਾਂ ਮੈਂ
ਬਸ ਐਨਾ ਬਖ਼ਸ਼ ਦੇ ਹੁਨਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਕਈ ਪੈਰਾਂ ਤੋਂ ਨੰਗੇ ਫ਼ਿਰਦੇ, ਸਿਰ 'ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸੱਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ?
ਕਈ ਪੈਰਾਂ ਤੋਂ ਨੰਗੇ ਫ਼ਿਰਦੇ, ਸਿਰ 'ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸੱਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ?
ਸੌਖਾ ਕੀਤਾ ਸਾਹਾਂ ਦਾ ਸਫ਼ਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਇਹ ਸ਼ੋਹਰਤ ਦੀ ਪੌੜੀ, ਇੱਕ ਦਿਨ ਡਿੱਗ ਹੀ ਪੈਣੀ ਐ
ਇਹ ਪੈਸੇ ਦੀ ਦੌੜ ਤਾਂ, ਗਿੱਲਾ, ਚਲਦੀ ਰਹਿਣੀ ਐ
ਇਹ ਸ਼ੋਹਰਤ ਦੀ ਪੌੜੀ, ਇੱਕ ਦਿਨ ਡਿੱਗ ਹੀ ਪੈਣੀ ਐ
ਇਹ ਪੈਸੇ ਦੀ ਦੌੜ ਤਾਂ, ਗਿੱਲਾ, ਚਲਦੀ ਰਹਿਣੀ ਐ
ਮੇਰੇ ਪੱਲੇ ਪਾ ਦੇ ਤੂੰ ਸਬਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
Writer(s): Riaz Hussain
Lyrics powered by www.musixmatch.com