Lyrics

Jeevan ਕੀ ਜੋਰ ਗਰੀਬਾਂ ਦਾ? ਮਾੜੇ ਕਿਰਤ, ਸੋਹਣਿਆ, ਮੁੜ ਗਈ ਸਾਡੀ ਕੱਖਾਂ ਦੀ ਕੁੱਲੀ, ਤੇਰੇ ਹੱਥ ਵੱਡਿਆਂ ਘਰਾਂ ਨਾਲ ਜੁੜ ਗਈ ਤਾਰੇ ਫਿਰ ਕੇ ਸੀਨੇ ਵੇ, ਤੇ ਗੱਲ ਹੱਸਦਿਆਂ-ਹੱਸਦਿਆਂ ਕਹੀ "ਸੋਹਣਿਆ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ" ਦੋ ਦਿਲ ਤਾਂ ਜੁੜ ਗਏ ਨੀ, ਸੋਹਣੀਏ, ਨਹੀਂ ਮਿਲਿਆ ਤਕਦੀਰਾਂ ਲੱਖਾਂ ਰਾਂਝੇ ਤੁਰ ਗਏ ਨੀ, ਇੱਥੇ ਰਹਿਣ ਵਿਲਕਦੀਆਂ ਹੀਰਾਂ ਸੁਣ, ਬਖਸ਼ਣਹਾਰੀਏ ਨੀ, ਸੌਂਹ ਤੇਰੀ ਡਹਿ ਗਈ ਤੇਰੀ ਜਦੋਂ ਪਹਿਲੀ ਲਾਂਵ ਪੜ੍ਹੀ, ਨੀ ਭੁੱਬ ਨਿਕਲ ਗਈ ਮੇਰੀ ਜਦੋਂ ਪਹਿਲੀ ਲਾਂਵ ਪੜ੍ਹੀ, ਨੀ ਭੁੱਬ ਨਿਕਲ ਗਈ ਮੇਰੀ ਮੇਰੇ ਆਸਾਂ ਦੇ ਟੰਡ ਟੁੱਟ ਗਏ, ਰੀਝਾਂ ਦੀ ਉਲਝੀ ਟਾਹਣੀ ਵੇ ਸਾਡੇ ਹੌਕੇ ਕੋਹ-ਕੋਹ ਲੰਮੇ ਵੇ, ਬੇਦਰਦਾਂ ਸੁਣੀ ਕਹਾਣੀ ਵੇ ਸੁੱਖੀ ਵਸੇ, ਸੋਹਣਿਆ ਵੇ, ਕਿਤੇ ਸਾਡਾ ਵੀ ਦੁੱਖ ਸੁਣ ਲਈ "ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ" ਚਿੱਤ ਭਰ-ਭਰ ਆਉਂਦਾ ਨੀ, ਹਾਏ, ਤੂੰ ਰੋਂਦੀ, ਝੱਲ ਨਾ ਹੋਵੇ ਰੋਂਦੀ, ਝੱਲ ਨਾ ਹੋਵੇ ਘਰ ਸਬਰ ਸਬੂਰੀ ਨੀ, ਕਿਉਂ ਸੁਖੀ-ਸਾਂਦੀ ਰੋਵੇ? ਸੁਖੀ-ਸਾਂਦੀ ਰੋਵੇ? ਆਹ ਲੱਗ ਜਾ ਸੀਨੇ ਨੀ, ਐ ਤੂੰ ਆਵੇ ਯਾਦ ਬਥੇਰੀ ਜਦੋਂ ਪਹਿਲੀ ਲਾਂਵ ਪੜ੍ਹੀ, ਨੀ ਭੁੱਬ ਨਿਕਲ ਗਈ ਮੇਰੀ ਜਦੋਂ ਪਹਿਲੀ ਲਾਂਵ ਪੜ੍ਹੀ, ਨੀ ਭੁੱਬ ਨਿਕਲ ਗਈ ਮੇਰੀ ਲੱਗ ਗਿਆ ਗ੍ਰਹਿਣ ਮੁਕੱਦਰਾਂ ਨੂੰ, ਇਹ ਲੈਣੇ-ਦੇਣੇ ਨਸੀਬਾਂ ਦੇ ਸਾਡੇ ਬਖਤਵਰਾਂ ਨੇ ਹੱਥ ਖੋਲ੍ਹੇ, ਖਾਲੀ ਰਹਿ ਗਏ ਹੱਥ ਗਰੀਬਾਂ ਦੇ ਪੱਟਣਾ ਦੇ ਤਾਰੂਆਂ ਵੇ, ਡੁੱਬਣੀ ਨੂੰ ਰੋੜ ਨਾ ਦੇਈ "ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ" ਵੰਗ ਵਾਂਗੂ ਤਿੜਕੇ ਨਾ, ਨੀ ਇਹ ਭਰਿਆ ਜਿੰਦ ਦਾ ਠੂਠਾ ਭਰਿਆ ਜਿੰਦ ਦਾ ਠੂਠਾ ਲੱਗੇ ਸਾਰ-ਸਤੀ ਵਾਂਗੂੰ, ਇਹ ਚੰਦਰੇ ਜੱਗ ਦਾ ਬੂਠਾ ਚੰਦਰੇ ਜੱਗ ਦਾ ਬੂਠਾ ਆਪੇ Chamkila ਨੀ ਪਾਊ ਦਰ ਤੇਰੇ 'ਤੇ ਫੇਰੀ ਜਦੋਂ ਪਹਿਲੀ ਲਾਂਵ ਪੜ੍ਹੀ, ਨੀ ਭੁੱਬ ਨਿਕਲ ਗਈ ਮੇਰੀ ਜਦੋਂ ਪਹਿਲੀ ਲਾਂਵ ਪੜ੍ਹੀ, ਨੀ ਭੁੱਬ ਨਿਕਲ ਗਈ ਮੇਰੀ "ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ" ਜਦੋਂ ਪਹਿਲੀ ਲਾਂਵ ਪੜ੍ਹੀ, ਨੀ ਭੁੱਬ ਨਿਕਲ ਗਈ ਮੇਰੀ "ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ-ਗਿਲਦਾ ਰਹੀ"
Writer(s): Bally Sagoo, Amar Singh Chamkila Lyrics powered by www.musixmatch.com
instagramSharePathic_arrow_out