Lyrics

ਜਦ ਦਿਲ ਨੂੰ ਦਿਲ ਦਾ ਸਾਜ ਸੁਣੇ ਜਦ ਧੜਕਨ ਦੀ ਆਵਾਜ ਸੁਣੇ ਖ਼ਾਬਾਂ ਦੇ ਮਾਨ-ਸਰੋਵਰ 'ਚੋਂ ਫ਼ਿਰ ਇਸ਼ਕ-ਇਸ਼ਕ ਅਲਫ਼ਾਜ਼ ਸੁਣੇ ਬੁੱਲ੍ਹੀਆਂ 'ਤੇ ਜਿੰਦਰੇ ਲੱਖ ਹੋਵਣ ਇਜ਼ਹਾਰ ਲੁਕੋਣਾ ਔਖਾ ਐ ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ ਇਹ ਪਿਆਰ ਲੁਕੋਣਾ ਔਖਾ ਐ ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ ਇਹ ਪਿਆਰ ਲੁਕੋਣਾ ਔਖਾ ਐ ਜ਼ਿੰਦਗੀ ਦੀ ਸਰਗਮ ਸੁਣਦੀ ਐ ਜਦ ਪਿਆਰਾਂ ਦੇ ਮੀਂਹ ਵਰ੍ਹਦੇ ਨੇ ਆਸ਼ਿਕ ਹੁਸਨਾਂ ਦੀ ਮੂਰਤ ਨੂੰ ਝੁਕ-ਝੁਕ ਕੇ ਸਜਦਾ ਕਰਦੇ ਨੇ ਸਾਰੀ ਦੁਨੀਆ ਬੇਕਾਰ ਦਿਸੇ ਹਰ ਪਾਸੇ ਸੋਹਣਾ ਯਾਰ ਦਿਸੇ ਸੁਪਨੇ ਵਿੱਚ ਹੋਇਆ ਸੱਜਣਾ ਦਾ ਦੀਦਾਰ ਲੁਕੋਣਾ ਔਖਾ ਐ ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ ਇਹ ਪਿਆਰ ਲੁਕੋਣਾ ਔਖਾ ਐ ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ ਇਹ ਪਿਆਰ ਲੁਕੋਣਾ ਔਖਾ ਐ ਯਾਰਾ-ਦਿਲਦਾਰਾ, ਕਹਿੰਦਾ ਜੱਗ ਸਾਰਾ, "ਇਸ਼ਕੇ ਦੇ ਰਾਹ ਪਾਣੀਆਂ 'ਚ ਹਾੜੇ, ਰੇਤਿਆਂ 'ਚ ਸਾੜੇ," ਆਸ਼ਿਕ ਗਵਾਹ ਯਾਰਾ-ਦਿਲਦਾਰਾ, ਕਹਿੰਦਾ ਜੱਗ ਸਾਰਾ, "ਇਸ਼ਕੇ ਦੇ ਰਾਹ ਪਾਣੀਆਂ 'ਚ ਹਾੜੇ, ਰੇਤਿਆਂ 'ਚ ਸਾੜੇ," ਆਸ਼ਿਕ ਗਵਾਹ ਫ਼ੇਰ ਵੀ ਯਾਰ ਦੇ (ਲੈਂਦੇ ਸਾਂਹਵਾਂ 'ਚ ਸਾਹ) ਯਾਰਾ-ਦਿਲਦਾਰਾ, ਕਹਿੰਦਾ ਜੱਗ ਸਾਰਾ, "ਇਸ਼ਕੇ ਦੇ ਰਾਹ ਪਾਣੀਆਂ 'ਚ ਹਾੜੇ, ਰੇਤਿਆਂ 'ਚ ਸਾੜੇ," ਆਸ਼ਿਕ ਗਵਾਹ
Writer(s): Raj Kakra, Sukshinder Shinda Lyrics powered by www.musixmatch.com
instagramSharePathic_arrow_out