Lyrics

ਜ਼ੋਏ ਜ਼ਾਲਮਾਂ, ਵੇ ਤੂੰ ਨਾ ਸਾਰ ਲੈਂਦਾ ਯਾਦਾਂ ਤੇਰੀਆਂ, ਤੇਰੇ ਤੋ ਚੰਗੀਆਂ ਨੇ ਨੀਂਦਾਂ ਮੇਰਿਆਂ, ਤੇਰੇਆਂ ਸੁਪਨਿਆਂ ਨੇ ਵਾਰ-ਵਾਰ ਵੇ ਵੈਰੀਆ ਡੰਗੀਆਂ ਨੇ ਬੇਸ਼ਕ, ਤੂੰ ਪਰਤ ਕੇ ਵੇਖਿਆ ਨਹੀਂ Sartaaj ਰੀਝਾਂ ਸੂਲੀ ਟੰਗੀਆਂ ਨੇ ਅਸੀਂ ਫੇਰ ਵੀ ਚੁੰਨੀਆਂ ਚਾਅਵਾਂ ਦੀਆਂ ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ ਮੇਰੇਆ ਚੰਨਣਾ-ਚੰਨਣਾ ਵੇ ਦੱਸ ਤੂੰ ਕੀਕਣ ਮੰਨਣਾ ਵੇ? ਕਾਹਤੋਂ ਲਾਈਆਂ ਨੇ ਦੇਰਾਂ? ਵੇ ਮੈਂ ਅੱਥਰੂ ਪਈ ਕੇਰਾਂ ਮੇਰੇਆ ਚੰਨਣਾ-ਚੰਨਣਾ ਵੇ ਦੱਸ ਤੂੰ ਕੀਕਣ ਮੰਨਣਾ ਵੇ? ਕਾਹਤੋਂ ਲਾਈਆਂ ਨੇ ਦੇਰਾਂ? ਵੇ ਮੈਂ ਅੱਥਰੂ ਪਈ ਕੇਰਾਂ ਤੈਨੂੰ ਵਾਜਾਂ ਪਈ ਮਾਰਾਂ ਮੇਰੀਆਂ ਮਿੰਨਤਾਂ ਹਜ਼ਾਰਾਂ ਪਾਣੀ ਰਾਵੀ ਦਾ ਵੱਗਦਾ ਤੇਰਾ ਚੇਤਾ ਵੀ ਠੱਗਦਾ ਤੇਰਾ ਚੀਰਾ ਰੰਗਵਾਵਾਂ ਬਣਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਵੇਂ ਓ ਚੰਨਣਾ ਜੇ ਤੂੰ ਆਵੇਂ ਓ ਚੰਨਣਾ ਵੇ ਗੱਲ ਸੁਣ ਛੱਲਿਆ-ਛੱਲਿਆ ਵੇ ਕਿਹੜਾ ਵਤਨਾ ਮੱਲਿਆ ਵੇ? ਛੱਲਾ ਬੇੜੀ ਦਾ ਪੂਰ ਏ ਵਤਨ ਮਾਹੀਏ ਦਾ ਦੂਰ ਏ ਜਾਨਾ ਪੈਲੇ ਈ ਪੂਰੇ ਓ ਚੀਰੇ ਵਾਲਿਆ ਅਸੀਂ ਪੁੱਛਦੇ ਰਹਿਨੇ ਆਂ ਸੱਚੇ ਰੱਬ ਤੋਂ ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ ਓ ਚੀਰੇ ਵਾਲਿਆ- ਚੀਰੇ ਵਾਲਿਆ ਯਾਦਾਂ ਦਾ ਦੀਵਾ ਬਾਲਿਆ ਇਹ ਜਿੰਦ ਚੱਲੀ ਡੋਲ ਵੇ ਚੰਨਾ ਓ ਚੀਰੇ ਵਾਲਿਆ ਤੇਰਾ ਦੂਰ ਕਿਸੇ ਦੇਸ ਨਾਲ ਨਾਤਾ ਤੇ ਸਾਡਾ ਪਿੰਡ ਢੱਕੀਆਂ ਦੇ ਓਹ੍ਲੇ ਕੂਲੇ ਚਾਵਾਂ ਨੂੰ ਬਚਾਵਾਂ, ਨ੍ਹੇਰੀ ਗਮਾਂ ਦੀ ਤੋਂ ਬੈਠੀ ਆਸਾਂ ਥੱਕੀਆਂ ਦੇ ਓਹ੍ਲੇ ਤੇਰਾ ਦੂਰ ਕਿਸੇ ਦੇਸ ਨਾਲ ਨਾਤਾ ਤੇ ਸਾਡਾ ਪਿੰਡ ਢਕਿਆਂ ਦੇ ਓਹ੍ਲੇ ਕੂਲੇ ਚਾਵਾਂ ਨੂੰ ਬਚਾਵਾਂ, ਨ੍ਹੇਰੀ ਗਮਾਂ ਦੀ ਤੋਂ ਬੈਠੀ ਆਸਾਂ ਥਕੀਆਂ ਦੇ ਓਹ੍ਲੇ ਰਾਤੀ ਤਾਰਿਆਂ ਦੇ ਨਾਲ ਦੁੱਖ ਫੋਲੀਏ ਓਏ ਤੂੰ ਵੀ ਤਾਂ ਫ਼ਰੋਲ ਵੇ ਚੰਨਾ ਓ ਚੀਰੇ ਵਾਲਿਆ ਚੀਰੇ ਵਾਲਿਆ ਕਿੱਥੇ ਨਹੀਂ ਤੈਨੂੰ ਭਾਲਿਆ ਮਿੱਟੀ 'ਚ ਰੂਹ ਨਾ ਰੋਲ ਵੇ ਚੰਨਾ ਓ ਚੀਰੇ ਵਾਲਿਆ ਸਾਡੇ ਸਦੀਆਂ ਦੇ ਵਾਂਗੂ ਦਿਨ ਬੀਤਦੇ ਤੇ ਖੁੱਲ੍ਹੀ ਰਹਿੰਦੀ ਨੈਣਾਂ ਵਾਲੀ ਬਾਰੀ ਹੁਣ ਖ਼ਬਰ ਰਹੀ ਨਾ ਆਸੇ-ਪਾਸੇ ਦੀ ਤੇ ਚੜ੍ਹੀ ਰਹਿੰਦੀ ਖ਼ਿਆਲਾਂ ਨੂੰ ਖ਼ੁਮਾਰੀ ਸਾਡੇ ਸਦੀਆਂ ਦੇ ਵਾਂਗੂ ਦਿਨ ਬੀਤਦੇ ਤੇ ਖੁੱਲ੍ਹੀ ਰਹਿੰਦੀ ਨੈਣਾਂ ਵਾਲੀ ਬਾਰੀ ਹੁਣ ਖ਼ਬਰ ਰਹੀ ਨਾ ਆਸੇ-ਪਾਸੇ ਦੀ ਤੇ ਚੜ੍ਹੀ ਰਹਿੰਦੀ ਖ਼ਿਆਲਾਂ ਨੂੰ ਖ਼ੁਮਾਰੀ ਦੇਖੀਂ ਕਰ ਨਾ ਜਾਵੀਂ ਤੂੰ ਹੇਰਾ ਫ਼ੇਰੀਆਂ ਇਹ ਰੀਝਾਂ ਅਣਭੋਲ ਵੇ ਚੰਨਾ ਓ ਚੀਰੇ ਵਾਲਿਆ- ਚੀਰੇ ਵਾਲਿਆ ਮੈਂ ਉਮਰਾਂ ਨੂੰ ਟਾਲਿਆ ਤੇ ਸਾਹੀਂ ਲਿਆ ਘੋਲ ਵੇ ਚੰਨਾ ਓ ਚੀਰੇ ਵਾਲਿਆ ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ ਤੇ ਭੋਰੇ ਐਵੇਂ ਛੇੜਦੇ ਰਹਿੰਦੇ ਨੇ ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ ਕੱਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ ਤੇ ਭੋਰੇ ਐਵੇਂ ਛੇੜਦੇ ਰਹਿੰਦੇ ਨੇ ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ ਕੱਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ ਜਾਂ ਤਾਂ ਸਾਡੇ ਕੋਲ ਆਜਾ ਮੇਰੇ ਮਹਿਰਮਾਂ ਯਾਂ ਸੱਦ ਸਾਨੂੰ ਕੋਲ ਵੇ ਚੰਨਾ ਓ ਚੀਰੇ ਵਾਲਿਆ- ਚੀਰੇ ਵਾਲਿਆ ਵੇ ਲੋਕਾਂ ਨੇ ਉਛਾਲਿਆਂ ਇਹ ਕਿੱਸਾ ਅਨਮੋਲ ਵੇ ਚੰਨਾ ਓ ਚੀਰੇ ਵਾਲਿਆ ਸ਼ਾਲਾ ਰੱਬ ਸੱਚਾ ਭਾਗਾਂ ਵਾਲਾ ਦਿਨ ਦੇਵੇ ਸ਼ਗਨਾਂ ਦੀ ਰਾਤ ਲੈ ਕੇ ਆਏ ਮੈਂ ਉਡੀਕਾਂ ਸਰਤਾਜੇ ਸਾਡੇ ਵੇਹੜੇ ਕਦੋਂ ਸੱਜ ਕੇ ਬਰਾਤ ਲੈ ਕੇ ਆਏ! ਤੱਕਾਂ ਕਲਗੀ ਲਗਾ ਕੇ ਘੋੜੀ ਚੜਿਆ ਖਾਬਾਂ 'ਚ ਵੱਜੇ ਢੋਲ ਵੇ ਚੰਨਾ ਓ ਚੀਰੇ ਵਾਲਿਆ- ਚੀਰੇ ਵਾਲਿਆ ਹਾੜਾ ਕਮਾਊ ਬਾਹਲਿਆ ਇਸ਼ਕ਼ ਸਾਵਾ ਤੋਲ ਵੇ ਚੰਨਾ ਓ ਚੀਰੇ ਵਾਲਿਆ ਓ ਚੀਰੇ ਵਾਲਿਆ ਮੇਰੇਆ ਚੰਨਣਾ-ਚੰਨਣਾ ਵੇ ਦਸ ਤੂੰ ਕੀਕਣ ਮੰਨਣਾ ਵੇ ਕਾਹਤੋ ਲਾਈਆਂ ਨੇ ਦੇਰਾਂ ਵੇ ਮੈਂ ਅਥਰੂ ਪਈ ਕੇਰਾਂ ਤੈਨੂ ਵਾਜਾਂ ਪਈ ਮਾਰਾਂ ਮੇਰਿਆਂ ਮਿੰਨਤਾਂ ਹਜਾਰਾਂ ਪਾਣੀ ਰਾਵੀ ਦਾ ਵਗਦੈ ਤੇਰਾ ਚੇਤਾ ਵੀ ਠਗਦੈ ਤੇਰਾ ਚੀਰਾ ਰੰਗਵਾਵਾਂ ਬਣਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਹ੍ਨਵੇ ਓ ਚੰਨਣਾ ਜੇ ਤੂ ਆਵੇਂ ਓ ਚੰਨਣਾ ਵੇ ਗਲ ਸੁਨ ਛੱਲਿਆ ਛੱਲਿਆ ਵੇ ਕਿਹੜਾ ਵਤਨਾ ਮੱਲਿਆ ਵੇ ਛੱਲਾ ਬੇੜੀ ਦਾ ਪੂਰ ਏ ਵਤਨ ਮਾਹਿਯੇ ਦਾ ਦੂਰ ਏ ਜਾਨਾ ਪੈਲੇ ਈ ਪੂਰੇ ਓ ਚੀਰੇ ਵਾਲਿਆ ਅੱਸੀ ਪੁਛਦੇ ਰਹਨੇ ਆ ਸੱਚੇ ਰੱਬ ਤੋਂ ਤੂ ਵੀ ਤਾਂ ਕਿਤੋਂ ਬੋਲ ਵੇ ਚੰਨਾ ਉ ਚੀਰੇ ਵਾਲਿਆ ਉ ਚੀਰੇ ਵਾਲਿਆ
Writer(s): Satinder Sartaaj Lyrics powered by www.musixmatch.com
instagramSharePathic_arrow_out